ਟੱਚਸਟੋਨ ਐਜੂਕੇਸ਼ਨ ਨੇ ਆਈਡੀਪੀ ਦੇ ਸਹਿਯੋਗ ਨਾਲ ਲਗਾਇਆ ਆਈਲੈਟਸ ਮੈਗਾ ਮੇਲਾ
ਜਲੰਧਰ ( ਜ਼ੀਰੋ ਲਾਇਨ ਸੁਭਾਸ਼ ਸ਼ਰਮਾਂ ) ਟੱਚਸਟੋਨ ਐਜੂਕੇਸ਼ਨਲਜ਼ ਨੇ ਆਈਡੀਪੀ ਦੇ ਸਹਿਯੋਗ ਨਾਲ ਆਈਲੈਟਸ ਮੈਗਾ ਮੇਲਾ ਲਗਾਇਆ । ਇਸ ਮੌਕੇ ਟੱਚਸਟੋਨ ਐਜੂਕੇਸ਼ਨ ਦੇ ਸੀਈਓ ਅਤੇ ਐਮਡੀ ਆਸ਼ੂਤੋਸ਼ ਆਨੰਦ ਦੀ ਅਗਵਾਈ ਵਿੱਚ ਇੱਕ ਸੈਸ਼ਨ ਦੌਰਾਨ ਵਿਦੇਸ਼ ਵਿੱਚ ਜਾਣ ਵਾਲਿਆਂ ਲਈ ਆਈਲੈਟਸ ਬਾਰੇ ਗਿਆਨ ਭਰਪੂਰ ਜਾਣਕਾਰੀ ਸਾਂਝੀ ਕੀਤੀ ਅਤੇ ਭਾਗੀਦਾਰਾਂ ਦੇ ਸਵਾਲ ਦੇ ਜਵਾਬ ਦਿੱਤੇ । ਆਸ਼ੂਤੋਸ਼ ਆਨੰਦ ਨੇ ਆਈਲੈਟਸ ਇਮਤਿਹਾਨ ਦੇ ਸਾਰੇ ਚਾਰ ਮਾਡਿਊਲਾਂ ਨੂੰ ਇੰਟਰਐਕਟਿਵ ਅਤੇ ਜਾਣਕਾਰੀ ਭਰਪੂਰ ਤਰੀਕੇ ਨਾਲ ਮੁਹਾਰਤ ਹਾਸਲ ਕਰਨ ਲਈ ਅਨਮੋਲ ਸੁਝਾਅ ਪੇਸ਼ ਕੀਤੇ । ਇਸ ਮੈਗਾ ਮੇਲੇ ਦੌਰਾਨ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਸੈਸ਼ਨ ਨੂੰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਨਾਲ ਆਏ ਮਾਪਿਆਂ ਵੱਲੋਂ ਸਲਾਘਾਂ ਕੀਤੀ ਗਈ ਅਤੇ ਆਪਣੇ ਬੱਚਿਆਂ ਦੇ ਕੈਰੀਅਰ ਦੀ ਦਿਸ਼ਾ ਨੂੰ ਰਾਹ ਦਿਖਾਉਣ ਲਈ ਟੱਚਸਟੋਨ ਐਜੂਕੇਸ਼ਨਲਜ਼ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਈਲੈਟਸ ਮਾਹਿਰ ‘ਤੇ ਟ੍ਰੇਨਰ ਜਾਰਜ ਜੌਨ ਨੇ ਪੂਰੇ ਸੈਸ਼ਨ ਦੌਰਾਨ ਦਿਲਚਸਪ ਸਿੱਖਣ ਦੇ ਮਾਹੌਲ ਨੂੰ ਉਤਸ਼ਾਹਤ ਕੀਤਾ।
ਇਸ ਆਈਲੈਟਸ ਮੈਗਾ ਮੇਲੇ ਨੂੰ ਲੈਕੇ ਟੱਚਸਟੋਨ ਐਜੂਕੇਸ਼ਨਲਜ਼ ਨੇ ਆਈਡੀਪੀ ਦੇ ਐਸੋਸੀਏਟ ਡਾਇਰੈਕਟਰ ਆਈਲੈਟਸ, ਓਪਰੇਸ਼ਨਜ਼ (ਉੱਤਰੀ ਭਾਰਤ) ਅਤੇ ਆਈਲੈਟਸ ਪ੍ਰਸ਼ਾਸਕ (ਭਾਰਤ) ਇੰਦਰਪ੍ਰੀਤ ਸਿੰਘ ਸਮੇਤ ਸੀਨੀਅਰ ਏਰੀਆ ਮੈਨੇਜਰ ਆਈਲੈਟਸ ਆਪ੍ਰੇਸ਼ਨਜ਼ (ਪੰਜਾਬ ਅਤੇ ਹਰਿਆਣਾ) ਕਰਤਾਰ ਸਿੰਘ ਸਮੇਤ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤੇ, ਜਿਨ੍ਹਾਂ ਨੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਭਵਿੱਖ ਨੂੰ ਬਣਾਉਣ ਵਿੱਚ ਆਈਲੈਟਸ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ।