ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ ਤੋਂ ਗੋਲਡਨ ਪਾਲਕੀ ਹਰਿਦੁਆਰ ਲਈ ਰਵਾਨਾ
ਜਲੰਧਰ (ਜ਼ੀਰੋ ਲਾਈਨ: ਸੁਭਾਸ਼ ਸ਼ਰਮਾਂ ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ ਤੋਂ ਗੋਲਡਨ ਪਾਲਕੀ ਭਗਵਾਨ ਰਵਿਦਾਸ ਆਸ਼ਰਮ ਨਿਰਮਲਾ ਛਾਉਣੀ ਹਰਿਦੁਆਰ ਲਈ ਰਵਾਨਾ ਹੋਈ! ਪਾਲਕੀ ਰਵਾਨਾ ਕਰਨ ਸਮੇਂ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਜਿਸ ਪੰਜਾਬ ਨੇ ਦੱਸਿਆ ਕਿ ਇਹ ਗੋਲਡਨ ਪਾਲਕੀ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਵੱਲੋਂ ਤਿਆਰ ਕਰਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਰਾਏਪੁਰ ਰਸੂਲਪੁਰ ਤੋਂ ਹਰਿਦੁਆਲ ਲਈ ਰਵਾਨਾ ਕੀਤੀ ਜਾ ਰਹੀ ਹੈ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਸ਼੍ਰੀ ਗੁਰੂ ਰਵਿਦਾਸ ਯਾਦਗਾਰੀ ਗੇਟ ਚਟਾਵਾਂ ਪੁਲ ਹਰਦੁਆਰ ਵਿਖੇ ਪਹੁੰਚੇਗੀ ਜਿੱਥੇ ਸੰਗਤਾਂ ਵੱਲੋਂ ਪਾਲਕੀ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ਉਥੋਂ ਬਾਬਾ ਸਰਵਣ ਦਾਸ ਜੀ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰ ਪੰਜਾਬ ਅਤੇ ਸਮੂਹ ਸੰਤਾਂ ਦੀ ਅਗਵਾਈ ਹੇਠ ਵਰਗਿਆਂ ਦੀ ਬੈਂਡ ਵਾਜਿਆਂ ਨਾਲ ਨਗਰ ਕੀਰਤਨ ਦੇ ਰੂਪ ਵਿੱਚ ਇਹ ਗੋਲਡਨ ਪਾਲਕੀ ਭਗਵਾਨ ਸ੍ਰੀ ਗੁਰੂ ਰਵਿਦਾਸ ਆਸ਼ਰਮ ਸੁਸ਼ੋਭਿਤ ਕੀਤੀ ਜਾਵੇਗੀ। ਇਸ ਸ਼ੋਭਾ ਯਾਤਰਾ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਦੇ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਇਹ ਕੋਲਡਨ ਪਾਲਕੀ ਸਮੂਹ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਵੱਲੋਂ ਤਿਆਰ ਕੀਤੀ ਗਈ ਹੈ ਔਰ ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਨਿਰਮਲਾ ਛਾਉਣੀ ਵਿਖੇ ਸੁਸ਼ੋਭਿਤ ਕੀਤੀ ਜਾ ਰਹੀ ਹੈ ਔਰ ਅਪ੍ਰੈਲ ਮਹੀਨੇ ਵਿੱਚ ਦਮੜੀ ਸ਼ੋਭਾ ਯਾਤਰਾ ਮੌਕੇ ਵੱਡੇ ਦੀਵਾਨਾ ਵਿੱਚ ਸੰਗਤ ਦੇ ਦਰਸ਼ਨ ਦੀਦਾਰਿਆਂ ਲਈ ਸੁਸ਼ੋਭਿਤ ਕੀਤੀ ਜਾਵੇਗੀ